ਕਹਿੰਦੇ ਹਨ ਕਿ ਗਿਆਨ ਮਨੁੱਖ ਦਾ ਤੀਜਾ ਨੇਤਰ ਹੈ। ਗਿਆਨ ਦੀ ਪ੍ਰਾਪਤੀ ਸਾਨੂੰ ਸਿੱਖਿਆ ਨਾਲ ਹੁੰਦੀ ਹੈ। 

          ਪੁਰਾਣੇ ਸਮਿਆਂ ਵਿੱਚ ਸਿੱਖਿਆ ਹਾਸਲ ਕਰਨ ਦਾ ਅਧਿਕਾਰ ਕੇਵਲ ਅਮੀਰਾਂ-ਵਜੀਰਾਂ ਜਾਂ ਉੱਚ ਜਾਤੀ ਦੇ ਲੋਕਾਂ ਤੱਕ ਹੀ ਸੀਮਤ ਸੀ। ਸਾਡੇ ਸੰਵਿਧਾਨ ਦੇ ਅਨੁਛੇਦ 29, 30 ਵਿਚ ਜਿੱਥੇ ਸੱਭਿਆਚਾਰ ਦੇ ਅਧਿਕਾਰ ਦੀ ਗੱਲ ਕੀਤੀ ਹੈ, ਉਸਦੇ ਨਾਲ ਹੀ ਸਿੱਖਿਆ ਦੇ ਅਧਿਕਾਰ ਨੂੰ ਹਰ ਅਮੀਰ-ਗ਼ਰੀਬ, ਛੋਟੇ-ਵੱਡੇ, ਬਿਨਾਂ ਕਿਸੇ ਜਾਤ, ਧਰਮ , ਕੌਮ ਦੇ ਪੱਖ-ਪਾਤ ਦੇ, ਸਮੁੱਚੇ ਭਾਰਤੀਆਂ ਨੂੰ ਸਿੱਖਿਆ ਪ੍ਰਾਪਤ ਕਰਨ ਦਾ ਅਧਿਕਾਰ ਹੈ। ਇਸਦੇ ਨਾਲ ਹੀ ਭਾਰਤ ਦੇਸ਼ ਦੇ ਬੱਚਿਆਂ ਨੂੰ ਮੁੱਢਲੀ ਸਿੱਖਿਆ ਦੇਣ ਲਈ ਅਨੁਛੇਦ 21-(1) ਅਨੁਸਾਰ ਸਿੱਖਿਆ ਪ੍ਰਾਪਤ ਕਰਨ ਦਾ ਅਧਿਕਾਰ ਹੈ। 

        ਅੱਜ-ਕੱਲ• ਭਾਵੇਂ ਸਰਕਾਰ ਉੱਚੀ-ਉੱਚੀ ਚੀਕ ਕੇ ਸਿੱਖਿਆ ਨੂੰ ਇੱਕ ਮਨੁੱਖੀ ਅਧਿਕਾਰ ਦੱਸ ਕੇ ਇਸ ਦੇ ਪ੍ਰਚਾਰ ਅਤੇ ਪ੍ਰਸਾਰ ਦੀ ਗੱਲ ਕਰਦੀ ਹੈ, ਪ੍ਰੰਤੂ ਇਸ ਦੇ ਹੋ ਰਹੇ ਵਪਾਰੀਕਰਨ ਨੂੰ ਰੋਕਣ ਲਈ ਕੋਈ ਮਹੱਤਵਪੂਰਨ ਕਦਮ ਨਹੀਂ ਚੁੱਕ ਰਹੀ।

         ਪਿਛਲੇ ਸਾਲ ਭਾਰਤ ਦੇ ਕੈਲਾਸ਼ ਸਤਿਆਰਥੀ ਅਤੇ ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਦੀ ਮਲਾਲਾ ਨੇ ਭਾਵੇਂ ਬਾਲ-ਮਜ਼ਦੂਰੀ ਅਤੇ ਸਿੱਖਿਆ ਦੇ ਲਈ ਵੱਡੇ ਪੱਧਰ ਉੱਤੇ ਕੰਮ ਕਰਕੇ ਨੋਬਲ ਪੁਰਸਕਾਰ ਪ੍ਰਾਪਤ ਕੀਤਾ, ਅਤੇ ਇੱਕ ਨਵੀਂ ਮਿਸਾਲ ਕਾਇਮ ਕੀਤੀ। ਪ੍ਰੰਤੂ ਸਰਕਾਰ ਇਨ•ਾਂ ਉਪਲੱਬਧੀਆਂ ਤੋਂ ਵੀ ਕੁੱਝ ਸਿੱਖਣ ਲਈ ਤਿਆਰ ਨਹੀਂ ਜਾਪਦੀ।

           ਜੇਕਰ ਅਜੋਕੀ ਸਿੱਖਿਆ ਪ੍ਰਣਾਲੀ ਦੀ ਗੱਲ ਕਰੀਏ ਤਾਂ ਇਸ ਵਿਚ ਬਹੁਤ ਸਾਰੀਆਂ ਤਰੁੱਟੀਆਂ ਹਨ। ਇੱਕ ਆਮ ਆਦਮੀ ਭਾਵੇਂ ਕਿੰਨਾ ਵੀ ਗਰੀਬ ਕਿਉਂ ਨਾ ਹੋਵੇ, ਉਸਦੀ ਇੱਛਾ ਹੁੰਦੀ ਹੈ ਕਿ ਉਸਦੇ ਬੱਚੇ ਸਿੱਖਿਆ ਹਾਸਿਲ ਕਰਨ ਅਤੇ ਆਪਣੇ ਭਵਿੱਖ ਨੂੰ ਉੱਜਲ ਬਣਾਉਣ। ਆਪਣੇ ਬੱਚਿਆਂ ਦੀ ਸਿੱਖਿਆ ਪ੍ਰਾਪਤੀ ਦੇ ਉਦੇਸ਼ ਲਈ ਜਦੋਂ ਉਹ ਸਿੱਖਿਆ ਸੰਸਥਾਨਾਂ ਦਾ ਰੁੱਖ ਕਰਦਾ ਹੈ, ਉਥੋਂ ਦੀਆਂ ਸਿੱਖਿਆ ਵੱਟੇ ਦੇਣ ਵਾਲੀਆਂ ਫੀਸਾਂ ਅਤੇ ਫੰਡਾਂ ਦੀ ਦੇਣਦਾਰੀ ਬਾਰੇ ਸੁਣ ਕੇ ਉਸ ਨੂੰ ਆਪਣੇ ਬੱਚਿਆਂ ਦੇ Îਭਵਿੱਖ ਦੀ ਚਿੰਤਾ ਹੋਰ ਵੀ ਕਈ ਗੁਣਾਂ ਸਤਾਉਣ ਲੱਗਦੀ ਹੈ। ਉਸਦੀਆਂ ਸਾਰੀਆਂ ਇੱਛਾਵਾਂ ਉਤੇ ਪਾਣੀ ਫਿਰ ਜਾਂਦਾ ਹੈ। 

          ਅਖੀਰ ਨੂੰ ਉਸ ਦੇ ਕੋਲ ਸਿਰਫ਼ ਇਕੋ ਹੀ ਰਾਹ ਬਚਦਾ ਹੈ, ਸਰਕਾਰੀ ਸਕੂਲ ਅਤੇ ਸੰਸਥਾਨ। ਇਨ•ਾਂ ਸੰਸਥਾਨਾਂ ਦੇ ਵਿਚ ਭਾਵੇਂ ਉਹ ਆਪਣੇ ਬੱਚੇ ਦਾਖ਼ਲ ਤਾਂ ਕਰਾ ਦਿੰਦਾ ਹੈ, ਪ੍ਰੰਤੂ ਇਨ•ਾਂ ਸਰਕਾਰੀ ਸਕੂਲਾਂ ਅਤੇ ਸੰਸਥਾਨਾਂ ਦੇ ਵਿਰੋਧ ਵਿਚ ਉਡ ਰਹੀਆਂ ਅਫ਼ਵਾਹਾਂ ਉਸ ਨੂੰ ਜਿਊਣ ਨਹੀਂ ਦਿੰਦੀਆਂ ਅਤੇ ਉਸ ਦੀ ਚਿੰਤਾ ਦਾ ਹੱਲ ਕਰਨ ਦੀ ਥਾਂ ਚਿੰਤਾ ਵਿਚ ਵਾਧਾ ਜ਼ਰੂਰ ਕਰਦੀਆਂ ਹਨ। ਪਰ ਮਰਦਾ ਕੀ ਨਹੀਂ ਕਰਦਾ? ਆਮ ਆਦਮੀ ਨੂੰ ਇਸ ਮਾਮਲੇ ਵਿਚ ਨਾ ਚਾਹੁੰਦੇ ਹੋਏ ਵੀ ਗਧੇ ਨੂੰ ਆਪਣਾ ਬਾਪ ਕਹਿਣਾ ਪੈਂਦਾ ਹੈ।

          ਭਾਵੇਂ ਸਰਕਾਰੀ ਸਕੂਲ ਲੈਬਾਂ, ਗਰਾਊਂਡਾਂ, ਇਮਾਰਤਾਂ, ਕੰਪਿਊਟਰਾਂ, ਲਾਇਬ੍ਰੇਰੀ ਅਤੇ ਅਧਿਆਪਕ ਸਹੂਲਤਾਂ ਨਾਲ ਲੈਸ ਹਨ, ਪ੍ਰੰਤੂ ਇਸਦੇ ਬਾਵਜੂਦ ਵੀ ਇਨ•ਾਂ ਸਕੂਲਾਂ ਦਾ ਅਕਸ ਲੋਕਾਂ ਦੀ ਨਿਗਾਹ ਵਿਚ ਖ਼ਰਾਬ ਹੀ ਹੈ। ਮੈਂ ਵੀ ਇਕ ਸਰਕਾਰੀ ਸਕੂਲ ਤੋਂ ਆਪਣੀ ਸਿੱਖਿਆ ਹਾਸਿਲ ਕੀਤੀ ਹੈ। ਜਦੋਂ ਮੈਂ ਕਿਸੇ ਰਿਸ਼ਤੇਦਾਰ ਜਾਂ ਮਿੱਤਰ ਦੇ ਪੁੱਛਣ ਤੇ ਆਪਣੇ ਸਕੂਲ ਬਾਰੇ ਦੱਸਦਾ , ਤਾਂ ਅਕਸਰ ਲੋਕ ਮੂੰਹ ਜਿਹਾ ਬਣਾ ਲੈਂਦੇ ਹਨ । ਉਨ•ਾਂ ਦੇ ਬਣਾਏ ਹੋਏ ਮੂੰਹ ਦੇ ਪਿੱਛੇ ਇਕੋ ਹੀ ਕਾਰਨ ਹੈ , ਸਰਕਾਰੀ ਸਕੂਲਾਂ ਦੇ ਵਿਰੋਧ ਦੀਆਂ ਉੱਡੀਆਂ ਅਫ਼ਵਾਹਾਂ ਸੁਣ ਕੇ, ਉਨ•ਾਂ ਦੇ ਦਿਮਾਗ਼ 'ਤੇ ਸਰਕਾਰੀ ਸਕੂਲਾਂ ਦਾ ਇਕ ਗ਼ਲਤ ਅਕਸ।

          ਜੇਕਰ ਸਰਕਾਰੀ ਸੰਸਥਾਨਾਂ ਦੀ ਗੱਲ ਕਰੀਏ, ਤਾਂ ਕੈਂਪਸ ਵਿਚ ਪੀਣਯੋਗ ਪਾਣੀ, ਬਿਜਲੀ, ਜਰਨੇਟਰ, ਟਾਇਲਟ ਆਦਿ ਦਾ ਸਹੀ ਪ੍ਰਬੰਧ ਹੁੰਦਾ ਹੈ। ਪੱਕੇ ਕਮਰੇ ਅਤੇ ਕਲਾਸਾਂ ਵਿਚਲਾ ਵਾਤਾਵਰਨ ਹਵਾਦਾਰ, ਰੌਸ਼ਨੀ ਵਾਲਾ ਅਤੇ ਪੜ•ਾਈ ਦੇ ਅਨੁਕੂਲ ਹੁੰਦਾ ਹੈ। ਇੱਥੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਉਨ•ਾਂ ਦਾ ਮਾਨਸਿਕ, ਸਮਾਜਿਕ ਅਤੇ ਆਤਮਿਕ ਪੱਧਰ ਉੱਚਾ ਚੁੱਕਣ ਲਈ ਕਈ ਪ੍ਰਕਾਰ ਦੀਆਂ ਪ੍ਰਤੀਯੋਗਤਾਵਾਂ, ਮੁਕਾਬਲੇ, ਲੇਖ ਅਤੇ ਭਾਸ਼ਣ ਤੋਂ ਇਲਾਵਾ ਕੁਇੱਜ਼, ਸੈਮੀਨਾਰ, ਸਾਇੰਸ ਅਤੇ ਖੇਡ ਤੋਂ ਇਲਾਵਾ ਕਰਾਫਟ ਮੇਲ ਕਰਵਾਏ ਜਾਂਦੇ ਹਨ। ਇਸਦੇ ਨਾਲ ਹੀ ਵਿਦਿਆਰਥੀਆਂ ਦੇ ਸੈਰ-ਸਪਾਟੇ ਲਈ ਟੂਰ ਜਾਂ ਯਾਤਰਾ ਆਦਿ ਦਾ ਪ੍ਰਬੰਧ ਵੀ ਸਥਾਨਿਕ ਸਕੂਲ ਪ੍ਰਸ਼ਾਸ਼ਨ ਵੱਲੋਂ ਕੀਤਾ ਜਾਂਦਾ ਹੈ। ਐਨ.ਸੀ.ਸੀ., ਪ੍ਰੇਡ ਅਤੇ ਦੇਸ਼-ਭਗਤੀ ਦੀ ਭਾਵਨਾ ਵਿਦਿਆਰਥੀਆਂ ਅੰਦਰ ਕੁੱਟ-ਕੁੱਟ ਕੇ ਭਰੀ ਜਾਂਦੀ ਹੈ।

          ਇਸ ਤੋਂ ਇਲਾਵਾ ਗਰੀਬ ਅਤੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਮੁਫ਼ਤ ਵਰਦੀ, ਵਜੀਫ਼ੇ, ਕਾਪੀਆਂ, ਕਿਤਾਬਾਂ, ਪੈੱਨ, ਜਮੈਟਰੀ ਦਾ ਸਾਮਾਨ, ਨਕਸ਼ੇ, ਬੂਟ ਆਦਿ ਹੋਰ ਵੀ ਕਈ ਪ੍ਰਕਾਰ ਦੀਆਂ ਵਸਤਾਂ ਵੀ ਸਿੱਖਿਆ ਦੇ ਨਾਲ-ਨਾਲ ਬਿਨ•ਾਂ ਕਿਸੇ ਲਾਗਤ ਦੇ ਦਿੱਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਲੜਕੀਆਂ ਨੂੰ ਨਵੀਂ ਸਾਇਕਲ ਵੀ ਦਿੱਤੀ ਜਾਂਦੀ ਹੈ। ਦੁਪਹਿਰ ਦੇ ਭੋਜਨ ਲਈ ਮਿਡ-ਡੇਅ-ਮੀਲ ਵਿਚ ਪੋਸ਼ਟਿਕ ਤੱਤਾਂ ਨਾਲ ਭਰਪੂਰ ਖਾਣਾ ਪਰੋਸਿਆ ਜਾਂਦਾ ਹੈ। 

          ਉਪਰੋਕਤ ਸਹੂਲਤਾਂ ਮਿਲਣ ਦੇ ਬਾਵਜੂਦ ਵੀ ਮਾਪੇ ਅਤੇ ਵਿਦਿਆਰਥੀ ਸਰਕਾਰੀ ਦੀ ਜਗ•ਾ ਪ੍ਰਾਈਵੇਟ ਸੰਸਥਾਨ ਦਾ ਰੁੱਖ ਕਰਨਾ ਪਸੰਦ ਕਰਦੇ ਹਨ।

         ਸਰਕਾਰੀ ਸਕੂਲਾਂ ਦੇ ਉਲਟ ਜੇਕਰ ਪ੍ਰਾਈਵੇਟ ਸਕੂਲਾਂ ਦੀ ਗੱਲ ਕਰੀਏ, ਤਾਂ ਪਹਿਲੀ ਗੱਲ ਦਾਖ਼ਲਾ ਫੀਸ ਦੇ ਨਾਂਅ 'ਤੇ ਹੀ ਲੁੱਟ ਸ਼ੁਰੂ ਹੋ ਜਾਂਦੀ ਹੈ। ਫਿਰ ਡੋਨੇਸ਼ਨ ਤੋਂ ਇਲਾਵਾ ਵਰਦੀ, ਟਾਈ-ਬੈੱਲਟ, ਕਾਪੀਆਂ-ਕਿਤਾਬਾਂ, ਸਰਦੀਆਂ ਲਈ ਕੋਟ (ਬਰੈਜ਼ਰ) ਤੱਕ ਦਾ ਸਾਮਾਨ ਵੀ ਸਕੂਲ ਵਿਚ ਬਣੇ ਸੈਂਟਰ ਤੋਂ ਹੀ ਖਰੀਦਣਾ ਪੈਂਦਾ ਹੈ, ਜਿਸ ਦੀ ਕੀਮਤ ਬਾਜ਼ਾਰ ਮੁੱਲ ਤੋਂ ਕਾਫ਼ੀ ਵੱਧ ਹੁੰਦੀ ਹੈ। ਇੱਥੇ ਹੀ ਕਹਾਣੀ ਖ਼ਤਮ ਨਹੀਂ ਹੁੰਦੀ। ਵਿਦਿਆਰਥੀਆਂ ਨੂੰ ਸਕੂਲ ਤੱਕ ਲਿਆਉਣ ਅਤੇ ਘਰ ਤੱਕ ਵਾਪਿਸ ਛੱਡਣ ਲਈ ਸਕੂਲ ਦਾ ਹੀ ਪੀਲੀ ਬੱਸ ਦੀ ਟਿਕਟ ਕਟਾਉਣੀ ਪੈਂਦੀ ਹੈ, ਜੋ ਕਿ ਕਾਫ਼ੀ ਕੀਮਤੀ ਹੁੰਦੀ ਹੈ। ਹੋਰ ਵੀ ਅਣ-ਗਿਣਤ ਪ੍ਰਕਾਰ ਦੇ ਸਾਧਨਾਂ ਰਾਹੀਂ ਮਾਂ-ਬਾਪ ਦੇ ਪੈਸੇ ਦੀ ਲੁੱਟ ਕੀਤੀ ਜਾਂਦੀ ਹੈ। 

          ਇਨ•ਾਂ ਪ੍ਰਾਈਵੇਟ ਸੰਸਥਾਨਾਂ ਨੂੰ ਚਲਾਉਣ ਵਾਲੇ ਵਪਾਰਕ ਅਤੇ ਉਦਯੋਗਿਕ ਘਰਾਣਿਆਂ ਦੇ ਲੋਕ ਹੁੰਦੇ ਹਨ, ਜਿਨ•ਾਂ ਦਾ ਧਰਮ ਕੇਵਲ ਲਾਭ ਕਮਾਉਣਾ ਹੀ ਹੁੰਦਾ ਹੈ। ਇਨ•ਾਂ ਘਰਾਣਿਆਂ ਨੇ ਕਈ ਨਾਮਵਰ ਸ਼ਹਿਰਾਂ ਵਿਚ ਆਪਣੇ ਸਕੂਲ ਦੀਆਂ ਸ਼ਾਖ਼ਾਵਾਂ ਖੋਲੀਆਂ ਹੋਈਆਂ ਹਨ। ਇਨ•ਾਂ ਸੰਸਥਾਨਾਂ ਨੇ ਦੇਸ਼ ਦੇ ਭਵਿੱਖ ਦਾ ਠੇਕਾ ਲਿਆ ਹੋਇਆ ਹੈ। ਅਜਿਹੇ ਲਾਭ ਕਮਾਉਣ ਵਾਲੀ ਸੋਚ ਦੇ ਧਾਰਨੀ ਵਪਾਰੀ ਲੋਕ ਸਾਡੇ ਬੱਚਿਆਂ ਨੂੰ ਕੋਈ ਨੈਤਿਕਤਾ ਦਾ ਪਾਠ ਪੜ•ਾਉਣਗੇ, ਇਹ ਸੋਚਣਾ ਹੀ ਵਿਅਰਥ ਹੈ।

          ਇਸ ਵਪਾਰੀਕਰਨ ਦੀ ਗੱਲ ਕੇਵਲ ਸਕੂਲਾਂ ਤੱਕ ਹੀ ਨਹੀਂ ਸੀਮਤ, ਸਗੋਂ ਤੁਹਾਡੇ ਗਲੀ-ਮੁਹੱਲੇ ਵਿਚ ਖੁੱਲੇ ਟਿਊਸ਼ਨ ਸੈਂਟਰ ਤੱਕ ਇਸਦੀ ਸਰਦਾਰੀ ਹੈ। ਜਿਵੇਂ ਅੱਜ-ਕੱਲ• ਮਾਪੇ ਆਪਣੇ ਬੱਚਿਆਂ ਨੂੰ ਦੁੱਧ ਵਿਚ ਬੋਰਨਵੀਟਾ ਆਦਿ ਪਾ ਕੇ ਦਿੰਦੇ ਹਨ, ਇਸੇ ਤਰ•ਾਂ ਪ੍ਰਾਈਵੇਟ ਸਕੂਲ ਤੋਂ ਪ੍ਰਾਪਤ ਸਿੱਖਿਆ ਵਿਚ ਰਸ ਘੋਲਣ ਲਈ ਟਿਊਸ਼ਨ ਰੂਪੀ ਬੋਰਨਵੀਟਾ ਵੀ ਘੋਲ ਦਿੰਦੇ ਹਨ, ਅਤੇ ਇਹ ਬੋਰਨਵੀਟਾ ਅੱਜ-ਕੱਲ• ਜ਼ਰੂਰੀ ਵੀ ਸਮਝਿਆ ਜਾਣ ਲੱਗ ਪਿਆ ਹੈ।

          ਬੱਚਿਆਂ ਨੂੰ ਟਿਊਸ਼ਨ ਵਿਚ ਪੜਾਉਣ ਦੇ ਕਈ ਕਾਰਨ ਹਨ, ਜਿਵੇਂ ਮਾਂ-ਬਾਪ ਦਾ ਆਪ ਪੜਿਆ-ਲਿਖਿਆ ਨਾ ਹੋਣਾ ਜਾਂ ਉਨ•ਾਂ ਦੇ ਕੋਲ ਰੁਝੇਵਿਆਂ ਕਾਰਨ ਆਪਣੇ ਬੱਚਿਆਂ ਨੂੰ ਘਰ ਵਿਚ ਪੜਾਉਣ ਦਾ ਸਮਾਂ ਨਾ ਹੋਣਾ ਆਦਿ। ਇਸ ਲਈ ਮਾਪੇ ਬੱਚਿਆਂ ਨੂੰ ਬਚਪਨ ਤੋਂ ਹੀ ਕਿਸੇ ਨਾ ਕਿਸੇ ਕੋਲ ਪੜ•ਨ ਲਈ ਭੇਜ ਦਿੰਦੇ ਹਨ। ਅਜਿਹਾ ਕਰਨ ਨਾਲ ਮਾਂ-ਬਾਪ ਨੂੰ ਲੱਗਦਾ ਹੈ ਕਿ ਉਨ•ਾਂ ਦਾ ਬੱਚਾ ਪ੍ਰੀਖਿਆ ਵਿਚ ਵੱਧ ਅੰਕ ਪ੍ਰਾਪਤ ਕਰ ਲਵੇਗਾ। ਪ੍ਰੰਤੂ ਉਹ ਇਸ ਗੱਲ ਤੋਂ ਬਿਲਕੁਲ ਹੀ ਅਣਜਾਣ ਹੋ ਜਾਂਦੇ ਹਨ ਕਿ ਅਜਿਹਾ ਕਰਨ ਨਾਲ ਬੱਚੇ ਟਿਊਸ਼ਨ ਦੇ ਆਦੀ ਹੋ ਜਾਣਗੇ ਜਾਂ ਫਿਰ ਅਜਿਹਾ ਕਹਿ ਲਉ ਕਿ ਬੱਚਿਆਂ ਦੇ ਮੂੰਹ ਨੂੰ ਬਚਪਨ ਤੋਂ ਹੀ ਟਿਊਸ਼ਨ ਦਾ ਲਹੂ ਲੱਗ ਜਾਂਦਾ ਹੈ ਅਤੇ ਉਹਨਾਂ ਨੂੰ ਇਸਦਾ ਨਸ਼ਾ ਜਿਹਾ ਹੋ ਜਾਂਦਾ ਹੈ। ਇਸ ਨਾਲ ਬੱਚੇ ਸਦਾ ਲਈ ਸਵੈ-ਨਿਰਭਰ ਨਾ ਰਹਿ ਕੇ ਕਿਸੇ ਦੂਜੇ ਦੀ ਮਦਦ ਦੇ ਆਦੀ ਹੋ ਜਾਂਦੇ ਹਨ, ਜੋ ਕਿ ਪੂਰੀ ਜ਼ਿੰਦਗੀ ਚਾਹੁੰਦੇ ਹੋਏ ਵੀ ਵਿਦਿਆਰਥੀ ਦਾ ਪਿੱਛਾ ਨਹੀਂ ਛੱਡਦਾ। ਜਿਸ ਕਾਰਨ ਅਕਸਰ ਵਿਦਿਆਰਥੀਆਂ ਵਿਚ ਸਵੈ-ਨਿਰਭਰਤਾ, ਹੌਂਸਲਾ ਅਤੇ ਆਤਮ-ਵਿਸ਼ਵਾਸ ਦੀ ਘਾਟ ਸਾਨੂੰ ਨਜ਼ਰ ਆਉਂਦੀ ਹੈ, ਜਿਸਦਾ ਇੱਕੋ-ਇੱਕ ਛੋਟਾ ਜਿਹਾ ਕਾਰਨ ਹੈ, ਵਿਦਿਆਰਥੀ ਨੂੰ ਬਚਪਨ ਤੋਂ ਹੀ ਸਵੈ-ਨਿਰਭਰ ਨਾ ਬਣਾ ਕੇ ਕਿਸੇ ਅਧੀਨ ਪੜ•ਨ ਲਈ ਛੱਡ ਦੇਣਾ।

          ਮਾਂ-ਬਾਪ ਜਾਂ ਵਿਦਿਆਰਥੀਆਂ ਦੁਆਰਾ ਟਿਊਸ਼ਨਾਂ ਦੀ ਮੰਗ ਵੱਧ ਜਾਣ ਕਾਰਨ ਕਈ ਅੱਧ-ਪੜ•ੇ ਜਾਂ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਦੀ ਤਾਂ ਚਾਂਦੀ ਹੋ ਗਈ ਹੈ। ਇਨ•ਾਂ ਅਧਿਆਪਕਾਂ ਦੇ ਨਾਲ ਹੀ ਕੁੱਝ ਲਾਲਚੀ ਸੁਭਾ ਦੇ ਸਰਕਾਰੀ ਅਧਿਆਪਕ ਵੀ ਆਪਣਾ ਧਰਮ ਭੁੱਲਾ ਕੇ ਇਸ ਵਪਾਰੀਕਰਨ ਦਾ ਹਿੱਸਾ ਬਣ ਰਹੇ ਹਨ। ਇਹਨ•ਾਂ ਨੇ ਟਿਊਸ਼ਨ ਪੜ•ਾਉਣ ਨੂੰ ਇੱਕ ਗੋਰਖ ਧੰਦਾ ਬਣਾ ਲਿਆ ਹੈ। ਇਹ ਆਪਣੀ ਮਸ਼ਹੂਰੀ ਲਈ ਫੰਡ ਤਕ ਰੱਖਦੇ ਹਨ। ਸ਼ਹਿਰ ਦੇ ਮੇਨ ਚੌਂਕਾਂ ਅਤੇ ਬਜ਼ਾਰਾਂ ਵਿਚ ਇਨ•ਾਂ ਦੇ ਲੱਗੇ ਬੈਨਰ ਅਤੇ ਪੋਸ਼ਟਰ ਸਾਨੂੰ ਆਮ ਹੀ ਦਿਖਾਈ ਦਿੰਦੇ ਹਨ। ਜੋ ਕਿ ਸ਼ਹਿਰ ਦੇ ਟ੍ਰੈਫ਼ਿਕ ਪ੍ਰਬੰਧ ਲਈ ਤਾਂ ਘਾਤਕ ਸਿੱਧ ਹੋ ਹੀ ਚੁੱਕੇ ਹਨ, ਇਸ ਤੋਂ ਇਲਾਵਾ ਇਹ ਸ਼ਹਿਰ ਦੀ ਸੁੰਦਰਤਾ ਨੂੰ ਵੀ ਖ਼ਰਾਬ ਕਰਦੇ ਹਨ। ਆਈ.ਈ.ਐਲ.ਟੀ.ਐਸ. ਅਤੇ ਹੋਰ ਪ੍ਰਤੀਯੋਗਤਾਵਾ; ਜਿਵੇਂ; ਆਈ.ਏ.ਐਸ., ਪੀ.ਸੀ.ਐਸ., ਜੇ.ਈ.ਟੀ., ਐਸ.ਸੀ.ਸੀ. ਆਦਿ ਦੀ ਤਿਆਰੀ ਕਰਵਾਉਣ ਵਾਲੇ ਤੁਹਾਡੇ ਨਾਲ ਸੰਪਰਕ ਕਰਨ ਲਈ ਤੁਹਾਨੂੰ ਫੋਨ ਤੱਕ ਕਰ ਦੇਣਗੇ, ਅਤੇ ਆਪਣੇ ਫੀਸ-ਪਲਾਨਸ ਉਤੇ ਚਾਨਣਾ ਪਾ ਦੇਣਗੇ। ਇੱਥੋਂ ਤੱਕ, ਇਨ•ਾਂ ਸੰਸਥਾਵਾਂ ਦੇ ਏਜੰਟ ਤੁਹਾਡੇ ਘਰ ਦਾ ਬੂਹਾ ਤੱਕ ਖੜਕਾ ਦਿੰਦੇ ਹਨ।

          ਉਦਾਹਰਨ ਦੇ ਤੌਰ ‘ਤੇ ਜੇਕਰ ਆਈ.ਈ.ਐਲ.ਟੀ.ਐਸ. ਦੀ ਹੀ ਗੱਲ ਕਰੀਏ ਤਾਂ ਇਸ ਅੰਗਰੇਜ਼ੀ ਭਾਸ਼ਾ ਦੇ ਪੇਪਰ ਦੀ ਤਿਆਰੀ ਕਰਵਾਉਣ ਵਾਲੇ ਸੰਸਥਾਨਾਂ ਦੇ ਇਸ਼ਤਿਹਾਰ ਤੁਹਾਡੇ ਗਲੀ-ਮੁਹੱਲੇ ਦੇ ਖੰਬਿਆਂ ਅਤੇ ਕੰਧਾਂ 'ਤੇ ਆਮ ਹੀ ਦਿਖਾਈ ਦਿੰਦੇ ਹਨ। ਇਹ ਸੰਸਥਾਨ (ਕੰਨਸਲਟੈਂਟ ਆਦਿ) ਤੁਹਾਨੂੰ ਕੇਵਲ ਪ੍ਰੀਖਿਆ ਦੀ ਤਿਆਰੀ ਹੀ ਨਹੀਂ ਕਰਾਉਂਦੇ, ਬਲਕਿ ਤੁਹਾਡੇ ਬੈਂਡ ਆਉਣ ਦੀ ਗਰੰਟੀ, ਫਾਈਲ ਵਿਦੇਸ਼ੀ ਐਮਬੈਸੀ ਵਿੱਚ ਲਗਾਉਣ ਤੋਂ ਲੈ ਕੇ ਦੋ ਮਹਿਨਿਆਂ ਜਾਂ ਇਸ ਤੋਂ ਵੀ ਘੱਟ ਨਿਸ਼ਚਿਤ ਸਮੇਂ ਦੇ ਅੰਦਰ-ਅੰਦਰ ਤੁਹਾਡਾ ਵੀਜ਼ਾ ਤੱਕ ਲਗਵਾ ਕੇ ਦੇਣ ਲਈ ਵੀ ਵਚਨਬੱਧ ਹੁੰਦੇ ਹਨ। ਭਾਵੇਂ ਇਨ•ਾਂ ਦਾ ਸਕਸੈਸ ਵੀਜ਼ਾ ਰੇਟ ਦੱਸ ਪ੍ਰਤੀਸ਼ਤ ਤੋਂ ਵੀ ਘੱਟ ਕਿਉਂ ਨਾਂ ਹੋਵੇ, ਉਸਦੇ ਬਾਵਜੂਦ ਵੀ ਇਹ ਵਿਦਿਆਰਥੀ ਨੂੰ ਝੂਠ ਬੋਲ ਕੇ ਅਤੇ ਗ਼ਲਤ ਮਾਪਦੰਡ ਦੱਸ ਕੇ ਆਪਣਾ ਸ਼ਿਕਾਰ ਬਣਾਂ ਲੈਂਦੇ ਹਨ। ਆਈ.ਈ.ਐਲ.ਟੀ.ਐਸ. ਦੇ ਨਾਂ 'ਤੇ ਹੋ ਰਹੀ ਲੁੱਟ ਭਾਵੇਂ ਮੇਰਾ ਅੱਜ ਦਾ ਵਿਸ਼ਾ ਨਹੀਂ ਹੈ, ਪਰੰਤੂ ਇਸ ਵਿਸ਼ੇ ਦਾ ਸਿੱਧਾ ਸੰਬੰਧ ਸਿੱਖਿਆ ਦੇ ਵਪਾਰੀਕਰਨ ਨਾਲ ਜ਼ਰੂਰ ਹੈ। ਇਸ ਲਈ ਮੈਂ ਪਾਠਕਾਂ ਤੱਕ ਇਸਦੀ ਜਾਣਕਾਰੀ ਦਾ ਥੋੜ•ਾ ਜਿਹਾ ਜੀਕਰ ਉਦਾਹਰਨ ਦੇ ਤੌਰ 'ਤੇ ਕੀਤਾ ਹੈ। 

          ਆਈ.ਈ.ਐਲ.ਟੀ.ਐਸ. ਭਾਵੇਂ ਵਿਦੇਸ਼ਾਂ ਵਿੱਚ ਜਾ ਕੇ ਪੜ•ਨ ਵਾਲੇ ਵਿਦਿਆਰਥੀ ਵਰਗ ਲਈ ਹੈ, ਪਰੰਤੂ ਇਸ ਤੋਂ ਇਲਾਵਾ ਸਾਇੰਸ, ਕੌਮਰਸ ਅਤੇ ਕੰਪਿਊਟਰ ਸਿੱਖਿਆ ਆਦਿ ਵਿਸ਼ਿਆਂ ਦੇ ਸਾਡੇ ਦੇਸ਼ ਦੇ ਵਿਦਿਆਰਥੀ ਵੀ ਅੱਜ-ਕੱਲ• ਇਨ•ਾਂ ਕੋਚਿੰਗ ਇੰਸਚੀਟਿਊਸ਼ਨਾਂ ਦਾ ਸ਼ੀਕਾਰ ਹੋ ਰਹੇ ਹਨ। ਇਨ•ਾਂ ਵਿਸਿਆਂ ਨੂੰ ਪੜਾਉਣ ਵਾਲੇ ਆਪਣੀ ਸੰਸਥਾ ਰਾਹੀਂ ਸਾਡੇ ਤੱਕ ਪਹੁੰਚ ਕਰਦੇ ਹਨ। ਇਹ ਤਾਂ ਅਖ਼ਬਾਰਾਂ ਵਿਚਲੇ ਕਲਾਸੀਫਾਈਡ ਨੂੰ ਵੀ ਨਹੀਂ ਬਖ਼ਸ਼ਦੇ। ਇਨ•ਾਂ ਦੇ ਐਡ ਵਰਲਡ ਦੀ ਧਾਂਕ ਸ਼ੋਸ਼ਲ ਮੀਡੀਆ ਵਿੱਚ ਵੀ ਹੈ। 

          ਮੇਰੀ ਹੈਰਾਨੀ ਦਾ ਕੋਈ ਠਿਕਾਣਾ ਨਾ ਰਿਹਾ, ਜਦੋਂ ਮੈਂ ਆਪਣੇ ਸ਼ਹਿਰ ਦੇ ਇੱਕ ਮੇਨ ਚੌਂਕ ਉੱਤੇ ਇੱਕ ਪ੍ਰਾਈਵੇਟ ਟਿਊਸ਼ਨ ਸੈਂਟਰ ਦੀ ਫਲੈਕਸ ਨੂੰ ਪੜਿ•ਆ। ਇਸ ਫਲੈਕਸ ਤੇ ਸਿਰਲੇਖ ਬਣਾ ਕੇ ਲਿਖਿਆ ਸੀ ਕਿ '' ਜੇਕਰ ਤੁਹਾਡੇ ਸਾਇੰਸ ਵਿਸ਼ੇ ਵਿੱਚ 90 ਪ੍ਰਤੀਸ਼ਤ ਤੋਂ ਘੱਟ ਅੰਕ ਆ ਗਏ, ਤਾਂ ਤੁਹਾਡੀ 100 ਪ੍ਰਤੀਸ਼ਤ ਤੁਹਾਡੇ ਵੱਲੋਂ ਦਿੱਤੀ ਗਈ ਫ਼ੀਸ ਦੀ ਰਕਮ ਤੁਹਾਨੂੰ ਵਾਪਿਸ ਦੇ ਦਿੱਤੀ ਜਾਵੇਗੀ। '' 

          ਜਿਸ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਦਾ ਜਨਮ ਦਿਨ ਹੀ ਬਾਲ ਦਿਵਸ ਦੇ ਤੌਰ 'ਤੇ ਮਨਾਇਆ ਜਾਂਦਾ ਹੋਵੇ ; ਦੇਸ਼ ਦੇ ਰਾਸ਼ਟਰਪਤੀ ਡਾ. ਰਾਧਾਕ੍ਰਿਸ਼ਨਨ ਦਾ ਜਨਮ ਦਿਨ ਅਧਿਆਪਕ ਦਿਵਸ ਦੇ ਤੋਰ ਤੇ ਮਨਾਇਆ ਜਾਦਾਂ ਹੋਵੇ; ਅਤੇ ਮੌਜੂਦਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਅਧਿਆਪਕ ਦਿਵਸ ਦੇ ਮੌਕੇ 'ਤੇ ਵਿਦਿਆਰਥੀਆਂ-ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਣ, ਉਸ ਦੇਸ਼ ਵਿਚ ਸਿੱਖਿਆ ਪ੍ਰਬੰਧ ਦਾ ਇਹ ਮਾੜਾ ਹਾਲ ਅਤੇ ਵਪਾਰੀਕਰਨ ਕੁੱਝ ਚੰਗਾ ਸੰਦੇਸ਼ ਨਹੀਂ ਦਿੰਦਾ।

          ਸਰਕਾਰ ਕੁਝ ਕੁ ਸਹਾਇਤਾ ਦੇਣ ਦੇ ਯੋਗ ਹੈ ਅਤੇ ਦੇ ਵੀ ਰਹੀ ਹੈ, ਪਰੰਤੂ ਲੋਕਾਂ ਨੂੰ ਇਹ ਸਹਾਇਤਾ ਲੈਣ ਤੋਂ ਹੀ ਗੁਰੇਜ਼ ਹੈ। ਜਦੋਂ ਕੋਈ ਵੀ ਰਾਹ ਨਹੀਂ ਬੱਚਦਾ ਤਾਂ ਹੀ ਆਪਣੇ ਬੱਚੇ ਨੂੰ ਸਰਕਾਰੀ ਸਕੂਲ ਵਿਚ ਦਾਖਲ ਕਰਵਾਉਂਦੇ ਹਨ। ਇਸ ਲਈ ਸਰਕਾਰ ਵੀ ਵਪਾਰੀਕਰਨ ਦੇ ਇਸ ਯੁੱਗ ਵਿਚ ਸਰਕਾਰੀ ਸੰਸਥਾਵਾਂ ਦਾ ਪੱਧਰ ਉਚਾ ਚੁੱਕਣ ਦੀ ਕੋਸ਼ਿਸ਼ ਕਰੇ। ਲੋਕਾਂ ਦੇ ਸਹਿਯੋਗ ਤੋਂ ਬਿਨਾਂ ਇਹ ਕਦਮ ਸਫਲ ਨਹੀਂ ਹੋ ਸਕਦਾ। ਆਖਿਰ ਤਾੜੀ ਵੀ ਦੋ ਹੱਥਾਂ ਨਾਲ ਹੀ ਵੱਜਦੀ ਹੈ। ਇਸ ਲਈ ਲੋਕ ਵੀ ਵੱਧ ਚੜ• ਕੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਅਤੇ ਸੰਸਥਾਨਾਂ ਵਿਚ ਭੇਜਣ ਅਤੇ ਬਚਪਨ ਤੋਂ ਹੀ ਸਵੈ-ਨਿਰਭਰਤਾ ਦਾ ਪਾਠ ਪੜ•ਾਉਣ ਤਾਂ ਜੋ ਉਨ•ਾਂ ਦੇ ਬੱਚੇ ਵਧੀਆ ਸਿੱਖਿਆ ਹਾਸਿਲ ਕਰ ਸਕਣ ਅਤੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕਰਨ। ਆਪਣੇ ਚੰਗੇ ਭਵਿੱਖ ਦੀ ਆਸ ਦੇ ਨਾਲ ਨਾਲ ਦੇਸ਼ ਦਾ ਨਾਮ ਵੀ ਰੌਸ਼ਨ ਕਰਨ ਦੇ ਯੋਗ ਹੋ ਸਕਣ । 

ਗੁਰਦੇਵ ਸਿੰਘ
ਅਰਬਨ ਸਟੇਟ, ਪਟਿਆਲਾ।
ਮਾਰਕੀਟਿੰਗ ਐਕਜ਼ੀਕਿਊਟਿਵ, ਚੜ੍ਦੀਕਲਾ।
Web-: ChardiklaTimeTV.Blogspot.In

In these days, Advertisement is very important to promote a business. The Chardikala Group knew it very well. That’s why we provide a large platform to promote your business across the Country and Globally via our Daily Newspaper, Monthly Magazine & on our Television Channel, which convey your message directly to your company’s customer. You can promote your Business at a very large scale. We provide very friendly packages to our customers as desired under their Advertisement Budget.

Hello Everybody, Welcome here on  Charhdikala's World of Web.
Myself, Gurdev Singh. I 'm Advertisement Executive of Daily Charhdikala Newspaper, Monthly Charhdikala Magazine & Charhdikala Time T.V. Channel.
You can contact me for Booking of Advertisement in Daily Charhdikala Newspaper, Monthly Charhdikala Magazine & Charhdikala Time T.V. Channel.
Here is my Contact No-: (+91) 78 14 - 411451
My E-Mail Address is-: timetv@adexec.com



Rates for Adversitement are given below


Daily Charhdikala Newspaper
For Monthly Subscription

4/1 of the Page = Rs. 1,50,000 [One Lakh Fifty Thousand Only]
8/1 of the Page = Rs. 1,00,000 [One Lakh Only]
16/1 of the Page = Rs. 65,000 [Sixty Five Thousand Only]
For 14 Days (Two Weeks) Subscription

4/1 of the Page = Rs. 1,00,000 [One Lakh Only]
8/1 of the Page = Rs. 65,000 [Sixty Five Thousand Only]
16/1 of the Page = Rs. 45,000 [Fourty Five Thousand Only]
For 7 Days (One Week) Subscription

4/1 of the Page = Rs. 65,000 [Sixty Five Thousand Only]
8/1 of the Page = Rs. 45,000 [Fourty Five Thousand Only]
16/1 of the Page = Rs. 25,000 [Twenty Five Thousand Only]

Page Segment
For 7 Days
For 14 Days
For 30 Days
2
1,00,000
1,50,000
2,00,000
4
65,000
1,00,000
1,50,000
8
45,000
65,000
1,00,000
16
25,000
45,000
65,000
32
15,000
25,000
45,000